School:ਰਸਾਇਣ ਵਿਗਿਆਨ

ਸਕੂਲ ਰਸਾਇਣਿਕ ਵਿਗਿਆਨ ਵਿੱਚ ਤੁਹਾਡਾ ਸਵਾਗਤ ਹੈ। edit

ਭੂਮਿਕਾ : ਰਸਾਇਣਿਕ ਵਿਗਿਆਨ ਐਸਾ ਵਿਗਿਆਨ ਹੈ ਜੋ ਪਦਾਰਥਾਂ ਦੀ ਬਣਤਰ, ਢਾਂਚੇ, ਵਿਸ਼ੇਸ਼ਤਾਵਾਂ ਅਤੇ ਉਹਨਾਂ ਦੁਆਰਾ ਕੀਤੇ ਗਏ ਪਰਿਵਰਤਨ ਨਾਲ ਸੰਬੰਧਿਤ ਹੈ, ਹੋਰ ਸ਼ਬਦਾਂ ਵਿੱਚ ਇਹ ਵੀ ਕਿਹਾ ਜਾ ਸਕਦਾ ਹੈ ਕਿ ਇਹ ਊਰਜਾ ਦੇ ਆਦਾਨ ਪ੍ਰਦਾਨ ਦੀ ਮੱਦਦ ਨਾਲ਼ ਪਦਾਰਥ ਦੁਆਰਾ ਆਪਣੇ ਰੂਪ ਨੂੰ ਬਦਲਣ ਨਾਲ਼ ਸੰਬੰਧਿਤ ਵਿਗਿਆਨ ਹੈ।

ਪਦਾਰਥ ਜਾਂ ਮਾਦਾ (matter) : ਮੂਲ ਰੂਪ ਵਿੱਚ ਸਾਰਾ ਬ੍ਰਹਿਮੰਡ ਊਰਜਾ (energy) ਅਤੇ ਪਦਾਰਥ (matter) ਦਾ ਹੀ ਬਣਿਆ ਹੋਇਆ ਹੈ। ਪਦਾਰਥ ਫਰਮੀਓਂਨ (fermions) ਕਣਾਂ ਦਾ ਬਣਿਆ ਹੋਇਆ ਹੈ। ਫਰਮੀਓਂਨ ਕਣ 1/2 ਘੁਮਾਵ ਦੀ ਸਥਿਤੀ ਰੱਖਦੇ ਹਨ। ਇਨ੍ਹਾਂ ਫਰਮੀਓਂਨ ਕਣਾਂ ਦੇ ਵੱਖ ਵੱਖ ਸਮੂਹ ਨਾਲ਼ ਹੀ ਵੱਖ ਵੱਖ ਪ੍ਰਮਾਣੂ (atoms) ਹੋਂਦ ਵਿੱਚ ਆਉਂਦੇ ਹਨ।

ਪ੍ਰਮਾਣੂ : 18ਵੀਂ ਸਦੀ ਦੇ ਅੰਤ ਵਿੱਚ ਜੌਹਨ ਡਾਲਟਨ ਨੇ "ਪ੍ਰਮਾਣੂ ਥਿਊਰੀ" ਨੂੰ ਇੱਕ ਸਾਕਾਰ ਰੂਪ ਦਿੱਤਾ। ਪ੍ਰਮਾਣੂ (atom) ਦਾ ਸੰਪਲਪ ਗ੍ਰੀਕ ਇਤਿਹਾਸਕਾਰਾਂ ਦੇ ਸਮੇਂ ਤੋਂ ਹੀ ਮੌਜੂਦ ਹੈ। ਪ੍ਰਮਾਣੂ ਥਿਊਰੀ ਅਨੁਸਾਰ, ਹਰ ਪਦਾਰਥ ਖ਼ਾਸ ਤਰ੍ਹਾਂ ਦੇ ਛੋਟੇ ਛੋਟੇ ਕਣਾਂ ਤੋਂ ਮਿਲ਼ ਕੇ ਬਣਿਆ ਹੈ, ਜਿਸਨੂੰ ਅੱਗੇ ਤੋੜਿਆ ਨਹੀਂ ਜਾ ਸਕਦਾ। (atom = uncuttable) (https://en.wikipedia.org/wiki/John_Dalton)