Wikiversity:ਸਮੱਗਰੀ ਜੋੜਨਾ
ਵਿਕੀਵਰਸਟੀ ਮੁਫਤ ਉਪਲਬਧ ਗਿਆਨ/ਵਿਗਿਆਨ ਦੇ ਮਾਮਲੇ ਵਿੱਚ ਇੰਟਰਨੈੱਟ ਦੀਆਂ ਮੋਹਰੀ ਵੈਬਸਾਈਟਾਂ ਵਿੱਚੋਂ ਹੈ। ਇਸਦਾ ਵਿਕਾਸ ਸੰਸਾਰ ਭਰ ਦੀਆਂ ਭਾਸ਼ਾਵਾਂ ਵਿੱਚ ਹੋ ਰਿਹਾ ਹੈ ਤੇ ਇੱਕ ਬਹੁਤ ਵੱਡਾ ਭੰਡਾਰ ਤਿਆਰ ਹੁੰਦਾ ਜਾ ਰਿਹਾ ਹੈ ਜਿਸਦੀ ਰਚਨਾ ਵਿੱਚ ਦੁਨੀਆਂ ਭਰ ਦੇ ਸੰਪਾਦਕ ਸਰਗਰਮ ਹਨ। ਇਸੇ ਦੌੜ ਵਿੱਚ ਪੰਜਾਬੀ ਭਾਸ਼ਾ ਵੀ ਸ਼ਾਮਿਲ ਹੈ.
ਬਣਤਰ ਔਜ਼ਾਰ
editਵਿਕੀਵਰਸਟੀ ਉੱਤੇ ਸਮੱਗਰੀ ਆਮ ਤੌਰ ਤੇ ਵਰਤੇ ਜਾਂਦੇ ਸੌਫਟਵੇਅਰਾਂ ਨਾਲੋਂ ਕਾਫ਼ੀ ਸੌਖੇ ਟੂਲਾਂ ਨਾਲ ਸੰਪਾਦਿਤ ਕੀਤੀ ਜਾ ਸਕਦੀ ਹੈ। ਬੇਸ਼ੱਕ ਵਿਕੀਵਰਸਟੀ ਉੱਤੇ ਬਹੁਤ ਸਾਰੇ ਟੂਲ ਅਤੇ ਫਰਮੇ ਆਦਿ ਉਪਲਬਧ ਹਨ ਜਿਹਨਾਂ ਦਾ ਵਿਸਥਾਰਪੂਰਵਕ ਵੇਰਵਾ ਤੇ ਉਹਨਾਂ ਨੂੰ ਵਰਤਣ ਦੀ ਵਿਧੀ ਨਾਲ ਸਮਝਾਈ ਗਈ ਹੁੰਦੀ ਹੈ, ਪਰ ਆਮਤੌਰ ਤੇ ਜਿਆਦਾਤਰ ਪਾਠਕਾਂ ਨੂੰ ਸਾਰੇ ਟੂਲਾਂ ਫਰਮਿਆਂ ਆਦਿ ਤੱਕ ਪਹੁੰਚਣ ਲਈ ਬਹੁਤ ਵਕਤ ਲੱਗ ਜਾਂਦਾ ਹੈ ਤੇ ਕੁੱਝ ਨਵੀਆਂ ਚੀਜ਼ਾਂ ਸਿੱਖਣ ਤੋਂ ਰਹਿ ਜਾਂਦੀਆਂ ਹਨ। ਇੱਕੋ ਸਫ਼ੇ ਉੱਤੇ ਇਹਨਾਂ ਸਾਰੇ ਟੂਲਾਂ, ਫਰਮਿਆਂ ਆਦਿ ਨੂੰ ਇਕੱਠਿਆਂ ਤਾਂ ਨਹੀਂ ਕੀਤਾ ਜਾ ਸਕਦਾ ਪਰ ਫੇਰ ਵੀ ਜਿੰਨੇ ਕੁ ਫਰਮੇ ਅਤੇ ਟੂਲ ਬੁਨਿਆਦੀ ਅਤੇ ਅਡਵਾਂਸ ਤੌਰ ਤੇ ਹਰ ਸੰਪਾਦਕ ਦੇ ਕੰਮ ਆ ਸਕਦੇ ਹਨ, ਉਹਨਾਂ ਵਿੱਚੋਂ ਪ੍ਰਮੁੱਖ ਟੂਲ ਅਤੇ ਫਰਮੇ ਇਹ ਹਨ;
ਡਬਲ ਸਕੁਏਅਰ ਬਰੈਕਟ ਟੂਲ
editਇਹ ਟੂਲ ਜਿਸ ਸ਼ਬਦ ਦੁਆਲੇ [[]] ਦੇ ਰੂਪ ਵਿੱਚ ਵਰਤਿਆ ਜਾਂਦਾ ਹੈ, ਉਹ ਸ਼ਬਦ ਇੰਨਬਿੰਨ ਉਹਨਾਂ ਸਪੈਲਿੰਗਾਂ ਵਾਲੇ ਟਾਈਟਲ ਵਾਲੇ ਕਿਸੇ ਦੂਜੇ ਮੁੱਖ ਪੇਜ ਉੱਤੇ ਲਿੰਕ ਹੋ ਜਾਂਦਾ ਹੈ। ਉਦਾਹਰਨ ਵਜੋਂ ਜੇਕਰ “ਭੌਤਿਕ ਵਿਗਿਆਨ” ਨਾਮਕ ਸ਼ਬਦ ਨੂੰ ਇਸਦੇ ਨਾਲ ਸਬੰਧਤ ਪੰਨੇ ਉੱਤੇ ਲਿੰਕ ਦੇਣ ਲਈ ਲਿਖਣਾ ਹੋਵੇ ਤਾਂ [[ਭੌਤਿਕ ਵਿਗਿਆਨ]] ਲਿਖ ਕੇ ਲਿੰਕ ਕੀਤਾ ਜਾਂਦਾ ਹੈ, ਜਿਸਦੇ ਸਦਕਾ ਪੰਨਾ ਪਬਲਿਸ਼ ਹੋਣ ਤੇ ਇਹ ਸ਼ਬਦ ਨੀਲੇ ਰੰਗ ਵਿੱਚ ਦਿਸਣ ਲੱਗ ਜਾਂਦਾ ਹੈ ਜਿਸ ਉੱਤੇ ਲਿੰਕ ਕਲਿੱਕ ਕੀਤਾ ਜਾ ਸਕਦਾ ਹੈ। ਜੇਕਰ ਇਸ ਨਾਮ ਦਾ ਕੋਈ ਸ਼ਬਦ ਅਜੇ ਟਾਈਟਲ ਰੂਪ ਵਿੱਚ ਕਿਸੇ ਪੰਨੇ ਰਾਹੀਂ ਨਾ ਬਣਿਆ ਹੋਵੇ ਤਾਂ ਇਸਦਾ ਰੰਗ ਲਾਲ ਹੋ ਜਾਂਦਾ ਹੈ ਤੇ ਕਲਿੱਕ ਕਰਨ ਤੇ ਇਸ ਨਾਮ ਨਾਲ ਸਬੰਧਿਤ ਨਵੇਂ ਪੰਨੇ ਨੂੰ ਬਣਾਏ ਜਾਣ ਲਈ ਸੱਦਾ ਦਿੰਦਾ ਹੈ।
ਡਬਲ ਕੁੰਡਲੀਦਾਰ ਬਰੈਕਟ
editਇਹ ਟੂਲ ਫਰਮੇ ਦੇ ਰੂਪ ਵਿੱਚ ਕਿਸੇ ਟਾਈਟਲ ਦੁਆਲ਼ੇ {{}} ਬਣਾ ਕੇ ਵਰਤਿਆ ਜਾਂਦਾ ਹੈ ਤੇ ਜਿਸ ਨਾਲ ਸਬੰਧਤ ਸ਼ਬਦ ਦਾ ਫਰਮਾ ਅਪਣੇ ਆਪ ਓਸ ਸਥਾਨ ਤੇ ਖੁੱਲ ਜਾਂਦਾ ਹੈ ਤੇ ਇਸ ਫਰਮੇ ਨੂੰ ਇੱਕ ਵੱਖਰੇ ਪੰਨੇ ਉੱਤੇ ਅਲੱਗ ਤੋਂ ਤਿਆਰ ਕੀਤਾ ਜਾਂਦਾ ਹੈ, ਜਿਸ ਵਿੱਚ ਕੋਈ ਤਸਵੀਰ, ਟੈਕਸਟ, ਹੋਰ ਫਰਮੇ, ਜਾਂ ਤਕਨੀਕੀ ਐਪਲੀਕੇਸ਼ਨ ਹੋ ਸਕਦੀ ਹੈ। ਫਰਮੇ ਇੱਕ ਫੰਕਸ਼ਨ ਦੇ ਰੂਪ ਵਿੱਚ ਕੰਮ ਕਰਦੇ ਹਨ, ਪਰ ਇਹਨਾਂ ਫੰਕਸ਼ਨਾਂ ਦੀ ਵਰਤੋਂ ਕਿਸੇ ਹੱਦ ਤੱਕ ਸਧਾਰਨ ਟੈਕਸਟ ਦੇ ਰੂਪ ਵਿੱਚ ਕਿਸੇ ਸਫ਼ੇ ਉੱਤੇ ਦੂਜੇ ਸਫ਼ੇ ਦੀ ਸਮੱਗਰੀ ਨੂੰ ਦਿਖਾਉਣ ਲਈ ਵੀ ਕੀਤਾ ਜਾ ਸਕਦਾ ਹੈ। ਅਜਿਹਾ ਕਰਨ ਲਈ ਕਿਸੇ ਆਮ ਲੇਖ ਦੇ ਟਾਈਟਲ ਅੱਗੇ {{:ਟਾਈਟਲ ਦਾ ਨਾਮ}} ਵਰਤ ਕੇ ਕਿਸੇ ਲੇਖ ਨੂੰ ਵੀ ਕਿਸੇ ਹੋਰ ਪੰਨੇ ਤੇ ਦਿਖਾਉਣ ਲਈ ਵੀ ਵਰਤਿਆ ਜਾ ਸਕਦਾ ਹੈ।
ਹੈਡਿੰਗ ਟੂਲ
editਇਹ ਟੂਲ ਕਿਸੇ ਲੇਖ ਦੇ ਦੂਜੇ ਦਰਜੇ ਦੇ ਸਿਰਲੇਖ ਤੋਂ ਲੈ ਕੇ ਤੀਜੇ, ਚੌਥੇ ਜਾਂ ਪੰਜਵੇਂ ਦਰਜੇ ਆਦਿ ਤੱਕ ਦੇ ਉੱਪ-ਸਿਰਲੇਖਾਂ ਲਈ ਉੱਪ-ਸਿਰਲੇਖਾਂ ਦੁਆਲੇ == ਉੱਪ-ਸਿਰਲੇਖ ਦਰਜਾ 2 ==, === ਉੱਪ-ਸਿਰਲੇਖ ਦਰਜਾ 3 ===, … ਆਦਿ ਵਰਤ ਕੇ ਵਰਤਿਆ ਜਾਂਦਾ ਹੈ।
ਰੀਡਾਇਰੈਕਟ ਟੂਲ
editਇਹ ਟੂਲ ਇੱਕੋ ਲੇਖ ਨੂੰ ਕਈ ਵੱਖਰੇ ਵੱਖਰੇ ਸਮਾਨ-ਅਰਥੀ ਟਾਈਟਲਾਂ ਨਾਲ ਲਿੰਕ ਕਰਨ ਲਈ ਵਰਤਿਆ ਜਾਂਦਾ ਹੈ। ਇਹ ਟੂਲ ਕਿਸੇ ਲੇਖ ਦੇ ਨਵੇਂ ਵੱਖਰੇ ਟਾਈਟਲ ਦੇ ਮੁੱਖ ਐਡਿਟਿੰਗ ਬੌਕਸ ਅੰਦਰ #redirect [[ਨਵਾਂ ਵੱਖਰਾ ਟਾਈਟਲ]] ਟਾਈਪ ਕਰਕੇ ਵਰਤਿਆ ਜਾਂਦਾ ਹੈ। ਇਸਦੇ ਨਾਲ ਪਾਠਕਾਂ ਦੁਆਰਾ ਵੱਖਰੀ ਵੱਖਰੀ ਪਸੰਦ ਦੇ ਟਾਈਟਲ ਸਰਚ ਕਰਨ ਤੇ ਸਬੰਧਤ ਲੇਖ ਲੱਭਣ ਵਿੱਚ ਮੱਦਦ ਰਹਿੰਦੀ ਹੈ, ਤੇ ਵੱਖਰੇ ਵੱਖਰੇ ਐਡੀਟਰਾਂ ਨੂੰ ਅਪਣੀ ਪਸੰਦ ਦੇ ਟਾਈਟਲ ਨਾਲ ਇੱਕੋ ਲੇਖ ਉੱਤੇ ਲਿੰਕ ਦੇਣ ਦੀ ਖੁੱਲ ਵੀ ਮਿਲ ਜਾਂਦੀ ਹੈ। ਪਰ ਧਿਆਨ ਰਹੇ ਕਿ ਓਸ ਲੇਖ ਨਾਲ ਸਬੰਧਿਤ ਅੰਗਰੇਜ਼ੀ ਆਰਟੀਕਲ ਨਾਲ ਜੋੜਿਆ ਜਾਣ ਵਾਲਾ ਮੁੱਖ ਪੰਨਾ ਸਿਰਫ ਇੱਕੋ ਰੱਖਿਆ ਜਾ ਸਕਦਾ ਹੈ ਜਿਸ ਨੂੰ ਕਿਸੇ ਹੋਰ ਸਿਰਲੇਖ ਨਾਲ ਜੋੜਨ ਵਾਸਤੇ ਵਿਕੀਡਾਟਾ ਵਿੱਚ ਜਾ ਕੇ ਸੋਧਿਆ ਜਾ ਕਦਾ ਹੈ , ਪਰ ਅਜਿਹਾ ਕਰਨ ਤੋਂ ਪਹਿਲਾਂ ਓਸ ਲੇਖ ਦੇ ਗੱਲਬਾਤ ਪੰਨੇ ਉੱਤੇ ਆਪਸ ਵਿੱਚ ਸਲਾਹ ਕਰ ਲੈਣੀ ਚਾਹੀਦੀ ਹੈ ਤਾਂ ਜੋ ਸੰਪਾਦਕਾਂ ਵਿੱਚ ਆਪਸੀ ਮੱਤਭੇਦ ਨਾ ਪੈਦਾ ਹੋ ਸਕੇ।
ਸ਼੍ਰੇਣੀ ਟੂਲ
editਇਹ ਟੂਲ ਕਿਸੇ ਲੇਖ ਨੂੰ ਉਸਦੀ ਸਬੰਧਤ ਇੱਕ ਜਾਂ ਇੱਕ ਤੋਂ ਵੱਧ ਢੁਕਵੀਂ ਸ਼੍ਰੇਣੀ ਨਾਲ ਜੋੜਨ ਲਈ ਕੀਤਾ ਜਾਂਦਾ ਹੈ ਤਾਂ ਜੋ ਪਾਠਕ ਸ਼੍ਰੇਣੀਆਂ ਦੀ ਸੂਚੀ ਵਿੱਚੋਂ ਸਬੰਧਤ ਉੱਪ-ਸੂਚੀਆਂ ਦੀ ਵਰਤੋਂ ਕਰਦੇ ਹੋਏ ਓਸ ਲੇਖ ਉੱਤੇ ਪਹੁੰਚ ਸਕਣ । ਇਸ ਟੂਲ ਨੂੰ ਆਮਤੌਰ ਤੇ ਲੇਖ ਦੇ ਬਿਲਕੁਲ ਅਖੀਰ ਵਿੱਚ [[ਸ਼੍ਰੈਣੀ:ਸ਼੍ਰੇਣੀ ਦਾ ਨਾਮ]] ਲਿਖ ਕੇ ਵਰਤਿਆ ਜਾਂਦਾ ਹੈ।
ਭਾਸ਼ਾ ਲਿੰਕ ਟੂਲ
editਇਹ ਟੂਲ ਆਮ ਤੌਰ ਤੇ ਅੰਗਰੇਜ਼ੀ ਭਾਸ਼ਾ ਨਾਲ ਕਿਸੇ ਨਵੇਂ ਬਣੇ ਲੇਖ ਨੂੰ ਲਿੰਕ ਕਰਨ ਲਈ ਵਰਤਿਆ ਜਾਂਦਾ ਹੈ ਜਿਸਦੇ ਲਈ ਵਿਕਿਪੀਡੀਆ ਪੰਨਿਆਂ ਦੇ ਖਾਬੇ ਪਾਸੇ ਭਾਸ਼ਾਵਾਂ ਕੋਲ ਛਪੇ Add Link ਬਟਣ ਨੂੰ ਕਲਿੱਕ ਕਰਕੇ ਨਿਕਲਣ ਵਾਲੇ ਬੌਕਸ ਵਿੱਚ ਉੱਪਰ en ਟਾਈਪ ਕਰਕੇ ਅੰਗਰੇਜ਼ੀ ਭਾਸ਼ਾ ਚੁਣ ਲਈ ਜਾਂਦੀ ਹੈ ਅਤੇ ਫੇਰ ਥੱਲੇ ਵਾਲੇ ਖਾਨੇ ਵਿੱਚ ਸਬੰਧਤ ਪੰਜਾਬੀ ਲੇਖ ਨਾਲ ਮਿਲਦਾ ਅੰਗਰੇਜ਼ੀ ਆਰਟੀਕਲ ਟਾਈਟਲ ਇੰਨਬਿੰਨ ਸਪੈਲਿੰਗਾਂ ਨਾਲ ਛਾਪਿਆ ਜਾਂਦਾ ਹੈ, ਤੇ ਬਾਦ ਵਿੱਚ ਸੇਵ ਕਰਨ ਵਾਲੀ ਕਾਰਵਾਈ ਕਰਕੇ ਲਿੰਕ ਜੋੜ ਦਿੱਤਾ ਜਾਂਦਾ ਹੈ।
ਪਾਈਪਿੰਗ ਟੂਲ
editਇਹ ਟੂਲ ਕਿਸੇ ਸ਼ਬਦ ਨੂੰ ਅਜਿਹੇ ਟਾਈਟਲ ਨਾਲ ਲਿੰਕ ਕਰਨ ਲਈ ਵਰਤਿਆ ਜਾਂਦਾ ਹੈ ਜਿਸਦੇ ਸ਼ਬਦਜੋੜ ਥੋੜੇ ਜਿਹੇ ਵੱਖਰੇ ਜਾਂ ਬਿਲਕੁਲ ਵੱਖਰੇ ਛਾਪਣ ਦੀ ਮਜਬੂਰੀ ਜਾਂ ਜਰੂਰਤ ਹੋਵੇ, ਜਿਵੇਂ ਕਿਸੇ ਲੇਖ ਅੰਦਰ ਜੇਕਰ ਫੋਟੌਨਾਂ ਸ਼ਬਦ ਨੂੰ ਫੋਟੌਨ ਸ਼ਬਦ ਨਾਲ ਲਿੰਕ ਕਰਨਾ ਹੋਵੇ ਤਾਂ ਇਹਨਾਂ ਸ਼ਬਦਾਂ ਦਰਮਿਆਨ ਇੱਕ ਬਾਰ ਲਿਖ ਕੇ ਇਹਨਾਂ ਨੂੰ [[ਫੋਟੌਨ|ਫੋਟੌਨਾਂ]] ਰੂਪ ਵਿੱਚ ਲਿਖਿਆ ਜਾਂਦਾ ਹੈ, ਜਿਸ ਵਿੱਚ ਟਾਰਗੈਟ ਟਾਈਟਲ ਖੱਬੇ ਪਾਸੇ, ਅਤੇ ਮੌਜੂਦਾ ਲੇਖ ਦੇ ਪੈਰਾਗ੍ਰਾਫ ਉੱਤੇ ਛਪਣ ਵਾਲਾ ਸ਼ਬਦ ਖੱਬੇ ਪਾਸੇ ਲਿਖਿਆ ਜਾਂਦਾ ਹੈ। ਧਿਆਨ ਦੇਓ ਕਿ ਜੇਕਰ ਇਸ ਮੇਲ ਨੂੰ [[ਫੋਟੌਨ|ਫੋਟੌਨ ਕਣਾਂ]] ਵੀ ਲਿਖਿਆ ਜਾਵੇ ਤਾਂ “ਫੋਟੌਨ ਕਣਾਂ” ਪੈਰਾਗ੍ਰਾਫ ਵਿੱਚ ਨੀਲੇ ਰੰਗ ਵਿੱਚ ਛਪਿਆ ਮਿਲੇਗਾ ਅਤੇ ਇਸ ਉੱਤੇ ਕਲਿੱਕ ਕਰਨ ਨਾਲ “ਫੋਟੌਨ” ਟਾਈਟਲ ਵਾਲਾ ਸਫ਼ਾ ਖੁੱਲੇਗਾ ।
ਸਿਗਨੇਚਰ ਟੂਲ
editਇਹ ਟੂਲ ਆਮਤੌਰ ਤੇ ਰਵਾਇਤੀ ਪੰਨਿਆਂ ਦੀ ਥਾਂ ਚਰਚਾ ਪੰਨਿਆਂ ਉੱਤੇ ਕਿਸੇ ਵਰਤੋਂਕਾਰ ਦੁਆਰਾ ਅਪਣੇ ਨਾਮ ਨੂੰ ~~~ ਲਿਖ ਕੇ ਅਤੇ ਤਾਰੀਖ ਸਮੇਂ ਸਮੇਤ ਛਾਪਣ ਲਈ --~~~~ ਟਾਈਪ ਕਰਕੇ ਇਹ ਕੰਮ ਹੋ ਜਾਂਦਾ ਹੈ।
ਬੋਲਡ ਅਤੇ ਇਟਾਲਿਕ ਟੂਲ
editਕਿਸੇ ਸ਼ਬਦ ਨੂੰ ਮੋਟਾ ਕਰਨ ਲਈ ਓਸ਼ ਸ਼ਬਦ ਦੁਆਲੇ ‘ ‘ ‘ ਮੋਟਾ ਲਿਖੇ ਜਾਣ ਵਾਲਾ ਸ਼ਬਦ‘ ‘ ‘ ਵਰਤਿਆ ਜਾਂਦਾ ਹੈ। ਟੇਢੇ ਲਿਖਣ ਵਾਲਾ ਇਟਾਲਿਕ ਟੂਲ ਤਿੰਨ-ਤਿੰਨ ਦੀ ਜਗਹ ਦੋ ਵਾਰ ‘ ‘ਟੇਢੇ ਲਿਖੇ ਜਾਣ ਵਾਲੇ ਸ਼ਬਦ‘ ‘ ਵਰਤ ਕੇ ਕੰਮ ਆਉਂਦਾ ਹੈ। ਧਿਆਨ ਦੇਓ ਜੇਕਰ ਕਿਸੇ ਸ਼ਬਦ ਦੁਆਲੇ ਪੰਜ ਵਾਰ ਇਹ ਨਿਸ਼ਾਨ ‘ ‘ ‘ ‘ ‘ ਮੋਟਾ ਅਤੇ ਟੇਢਾ ਲਿਖਿਆ ਜਾਣ ਵਾਲਾ ਸ਼ਬਦ ‘ ‘ ‘ ‘ ‘ ਬਣਾਇਆ ਜਾਂਦਾ ਹੈ ਤਾਂ ਸਬੰਧਤ ਸ਼ਬਦ ਜਾਂ ਵਾਕ ਮੋਟਾ ਅਤੇ ਟੇਢਾ ਦੋਵੇਂ ਰੂਪਾਂ ਵਿੱਚ ਹੀ ਛਪ ਜਾਂਦਾ ਹੈ।
ਨੰਬਰ ਟੂਲ
editਇਹ ਟੂਲ ਲੜੀਵਾਰ 1, 2, 3, … ਗਿਣਤੀ ਨਾਲ ਸ਼ੁਰੂ ਹੋਣ ਵਾਲੀਆਂ ਲਾਈਨਾਂ ਜਾ ਪੈਰਾਗਰਾਫ ਲਿਖਣ ਲਈ ਵਰਤਿਆ ਜਾਂਦਾ ਹੈ। ਇਸਦੇ ਵਾਸਤੇ ਲਾਈਨ ਦੇ ਸ਼ੁਰੂ ਵਿੱਚ # (ਹੈਸ਼) ਵਰਤਿਆ ਜਾਂਦਾ ਹੈ।
ਬਿੰਦੀ ਟੂਲ
editਇਹ ਟੂਲ ਲਾਈਨ ਦੇ ਸ਼ੁਰੂ ਵਿੱਚ * ਲਿਖ ਕੇ ਬਿੰਦੀ ਨਾਲ ਸ਼ੁਰੂ ਹੋਣ ਵਾਲੀ ਲਾਈਨ ਜਾਂ ਪੈਰਾਗ੍ਰਾਫ ਬਣਾਉਂਦਾ ਹੈ। ਕਿਸੇ ਬਿੰਦੀ ਨਾਲ ਸ਼ੁਰੂ ਹੋਣ ਵਾਲ਼ੀ ਲਾਈਨ ਦੀ ਹੋਰ ਉੱਪ-ਸੂਚੀ ਵਾਲ਼ੀ ਲਾਈਨ ਲਿਖਣ ਲਈ ਹੋਰ ਅੱਗੇ ** ਦੀ ਵਰਤੋ ਕੀਤੀ ਜਾ ਸਕਦੀ ਹੈ
ਨਵੀਂ ਲਾਈਨ ਟੂਲ
editਇਹ ਟੂਲ ਕਿਸੇ ਵੀ ਸਮੇਂ ਨਵੀਂ ਲਾਈਨ ਸ਼ੁਰੂ ਕਰਨ ਲਈ <br /> ਲਿਖ ਕੇ ਵਰਤਿਆ ਜਾਂਦਾ ਹੈ।
ਨੋਵਿਕੀ ਟੂਲ
editਇਹ ਟੂਲ ਕਿਸੇ ਵੀ ਕਿਸਮ ਦੇ ਵਿਕੀ ਟੂਲ ਨੂੰ ਸੋਰਸ ਪੇਜ ਵਿੱਚ ਲਿਖੇ ਜਾਣ ਤੇ ਕ੍ਰਿਆਸ਼ੀਲ ਹੋਣ ਦੀ ਜਗਹ ਸਮੇਤ ਬਰੈਕਟਾਂ ਆਦਿ ਵਾਲੇ ਕੋਡ ਦੇ ਦਿਖਾਉਣ ਲਈ ਵਰਤਿਆ ਜਾਂਦਾ ਹੈ। ਆਮ ਪੰਨਿਆਂ ਤੇ ਸੰਪਾਦਕਾਂ ਨੂੰ ਇਸਦੀ ਜਰੂਰਤ ਨਹੀਂ ਪੈਂਦੀ। ਇਸ ਟੂਲ ਦੀ ਵਰਤੋ ਕਰਨ ਲਈ ਸਬੰਧਤ ਕੋਡ ਸਮੇਤ ਲਿਖਤ ਦੇ ਆਲੇ ਦੁਆਲੇ ਦੋਵੇਂ ਪਾਸੇ <nowiki>ਕੋਡਿੰਗ ਸਮੇਤ ਲਿਖਤ</nowiki> ਵਰਤਿਆ ਜਾਂਦਾ ਹੈ।
ਰੈਫ੍ਰੈਂਸ ਟੂਲ
editਇਸ ਟੂਲ ਵਾਸਤੇ <ref>ਹਵਾਲਾ ਲਿਖਤ/ਲਿੰਕ ਆਦਿ</ref> ਵਰਤਿਆ ਜਾਂਦਾ ਹੈ ਜਿਸ ਨਾਲ ਲੇਖ ਵਿੱਚ ਕਿਸੇ ਲਿਖਤ ਦੇ ਨਾਲ ਸਬੰਧਤ ਹਵਾਲੇ ਨੂੰ ਇਸ ਟੂਲ ਦੀ ਵਰਤੋਂ ਨਾਲ ਲੇਖ ਦੇ ਥੱਲੇ ਹਵਾਲੇ ਉੱਪ-ਸਿਰਲੇਖ ਅਧੀਨ ਅਲੱਗ ਤੋਂ ਦਿਖਾਇਆ ਜਾਂਦਾ ਹੈ।
ਬਾਹਰੀ ਲਿੰਕ ਟੂਲ
editਇਸ ਟੂਲ ਵਿੱਚ ਕਿਸੇ ਬਾਹਰੀ ਲਿੰਕ ਨੂੰ ਕਿਸੇ ਸ਼ਬਦ ਨਾਲ ਲਿੰਕ ਕਲਿੱਕ-ਯੋਗ ਕਰਨ ਵਾਸਤੇ ਜੋੜਨ ਲਈ ਵਰਤਿਆ ਜਾਂਦਾ ਹੈ। ਇਸਦੇ ਲਈ [ਬਾਹਰੀ_ਲਿੰਕ ਲਿੰਕ_ਕੀਤਾ_ਜਾਣ_ਵਾਲ਼ਾ_ਸ਼ਬਦ] ਵਰਤਿਆ ਜਾਂਦਾ ਹੈ ਜਿਸ ਵਿੱਚ ਇੱਕ ਸਕੁਏਅਰ ਬਰੈਕਿਟ ਸ਼ੁਰੂ ਕਰਕੇ ਪਹਿਲਾਂ ਸਬੰਧਤ ਵੈਬਸਾਈਟ ਦਾ ਅਡਰੈੱਸ ਲਿਖ ਕੇ ਸਪੇਸ ਦੇ ਕੇ ਸਬੰਧਤ ਸ਼ਬਦ ਲਿਖਿਆ ਜਾਂਦਾ ਹੈ ਅਤੇ ਫੇਰ ਸਕੁਏਅਰ ਬਰੈਕਿਟ ਬੰਦ ਕਰ ਦਿੱਤੀ ਜਾਂਦੀ ਹੈ। ਧਿਆਨ ਰਹੇ ਜੇਕਰ ਵਿਕੀਵਰਸਟੀ ਦੇ ਅੰਦਰ ਹੀ ਕਿਸੇ ਪੰਨੇ ਦੇ ਟਾਈਟਲ ਨਾਲ ਕਿਸੇ ਸ਼ਬਦ ਨੂੰ ਲਿੰਕ ਕਰਨਾ ਹੋਵੇ ਤਾਂ ਸਿਰਫ ਪਾਈਪਿੰਗ ਟੂਲ ਹੀ ਇਹ ਕੰਮ ਕਰ ਦਿੰਦਾ ਹੈ।
ਨੋਇਕਲੂਡ ਟੂਲ
editਇਹ ਟੂਲ ਕਿਸੇ ਸ਼ਬਦ, ਵਾਕ, ਜਾਂ ਪੈਰਾਗ੍ਰਾਫ ਦੀ ਸਮੱਗਰੀ ਦੁਆਲੇ <noinclude>ਸਬੰਧਤ ਸ਼ਾਮਿਲ ਨਾ ਕੀਤੀ ਜਾਣ ਵਾਲੀ ਲਿਖਤ</noinclude> ਵਰਤ ਕੇ ਵਰਤਿਆ ਜਾਂਦਾ ਹੈ ਜਿਸ ਦੇ ਸਦਕਾ ਇਸਦੇ ਅੰਦਰ ਲਿਖੀ ਲਿਖਤ ਲੇਖ ਉੱਤੇ ਨਹੀਂ ਛਪਦੀ, ਪਰ ਜੇਕਰ ਇਹ ਟੂਲ ਫਰਮੇ ਵਾਲੇ ਸਫ਼ੇ ਉੱਤੇ ਵਰਤਿਆ ਗਿਆ ਹੋਵੇ ਤਾਂ ਉੱਥੇ ਇਹ ਲਿਖਤ ਛਪ ਜਾਂਦੀ ਹੈ। ਇਸਦੀ ਵਰਤੋਂ ਦੀ ਆਮ ਲੇਖਾਂ ਲਈ ਜਰੂਰਤ ਨਹੀਂ ਪੈਂਦੀ, ਪਰ ਜਿਆਦਾਤਰ ਵਰਤੋਂ ਫਰਮਿਆਂ ਦੀਆਂ ਸ਼੍ਰੇਣੀਆਂ ਲਿਖਣ ਲਈ ਜਾਂ ਹੋਰ ਤਕਨੀਕੀ ਐਪਲੀਕੇਸ਼ਨਾਂ ਲਈ ਹੁੰਦੀ ਹੈ।
ਡਿਜਾਈਨਿੰਗ ਟੂਲ
editਆਮਤੌਰ ਤੇ ਕਿਸੇ ਲੇਖ ਅੰਦਰ ਇਹਨਾਂ ਟੂਲਾਂ ਦੀ ਵਰਤੋਂ ਦੀ ਖਾਸ ਜਰੂਰਤ ਨਹੀਂ ਪੈਂਦੀ, ਪਰ ਫੇਰ ਵੀ ਜਿੱਥੇ ਕਿਤੇ ਕਿਸੇ ਲਿਖਤ ਨੂੰ ਰੰਗ-ਬਿਰੰਗੇ ਬੈਕਗਰਾਉਂਡ ਵਿੱਚ, ਵੱਡੇ ਅੱਖਰਾਂ ਵਿੱਚ, ਕਿਸੇ ਗੋਲ ਕਿਨਾਰੇ ਵਾਲੇ ਡੱਬੇ ਵਿੱਚ, ਕਲਿੱਕ ਕਰਨ ਤੇ ਹੀ ਛਪਣ ਵਾਲੇ ਟੈਕਸਟ ਦੇ ਰੂਪ ਆਦਿ ਵਿੱਚ ਲਿਖਣਾ ਹੋਵੇ ਤਾਂ ਕੁੱਝ ਅਡਵਾਂਸ ਕੋਡਾਂ ਦੀ ਵਰਤੋਂ ਕੀਤੀ ਜਾ ਸਕਦੀ ਹੈ। ਇਹਨਾਂ ਵਿੱਚੋਂ ਕੁੱਝ ਟੂਲ ਇਸ ਪ੍ਰਕਾਰ ਹਨ;
ਡਿਵ ਟੂਲ
editਇਹ ਹੈਵੀ ਡਿਜਾਈਨਿੰਗ ਲਈ ਵਰਤਿਆ ਜਾਣ ਵਾਲਾ ਅਡਵਾਂਸ ਕੋਡ ਹੈ ਜਿਸ ਨੂੰ ਕੁੱਝ ਇਸਤਰਾਂ ਲਿਖਿਆ ਜਾਂਦਾ ਹੈ;
<div style="ਬਾਰਡਰ ਦੀ ਮੋਟਾਈ ਲਈ border-bottom:1px solid ਬਾਰਡਰ ਦੇ ਰੰਗ ਦਾ ਕੋਡ ਜਿਵੇਂ #fad67d; background-color:ਬੈਕਗਰਾਉਂਡ ਦਾ ਰੰਗ ਜਿਵੇਂ GreenYellow; ; ਅੱਖਰਾਂ ਦਾ ਸਾਇਜ਼ ਜਿਵੇਂ font-size:110%; ਅੱਖਰਾਂ ਦਾ ਸਟਾਈਲ ਜਿਵੇਂ font-weight:bold;"> ਡਿਜਾਈਨ ਦੇਣ ਲਈ ਸਬੰਧਤ ਲਿਖਤ </div>
ਧਿਆਨ ਦੇਓ ਕਿ ਜੇਕਰ ਓਪਰੋਕਤ ਕੋਡ ਨੂੰ ਵਰਤਣਾ ਹੋਵੇ ਤਾਂ ਪੰਜਾਬੀ ਵਿੱਚ ਲਿਖੇ ਜਾਣ ਵਾਲੇ ਇਸ਼ਾਰੇ ਮਿਟਾ ਕੇ ਵਰਤਿਆ ਜਾਣਾ ਚਾਹੀਦਾ ਹੈ ਜੋ ਇੱਥੇ ਸਿਰਫ ਪਾਠਕਾਂ ਦੀ ਸੌਖ ਲਈ ਹੀ ਲਿਖੇ ਗਏ ਹਨ। ਅਖੀਰ ਵਿੱਚ ਡਿਵ ਟੂਲ ਨੂੰ ਬੰਦ ਕਰਨਾ ਵੀ ਜਰੂਰੀ ਹੈ ਨਹੀਂ ਇਹ ਕੁੱਝ ਫੰਕਸ਼ਨਾਂ ਤੇ ਅਸਰ ਪਾ ਸਕਦੀ ਹੈ।
ਰਾਊਂਡ ਬੌਕਸ ਟੂਲ
editਇਹ ਗੋਲ ਕਿਨਾਰਿਆਂ ਵਾਲੇ ਰੰਗਦਾਰ ਬੈਕਗਰਾਉਂਡ ਵਾਲੇ ਡੱਬੇ ਅੰਦਰ ਲਿਖਣ ਵਾਲਾ ਟੂਲ ਹੈ। ਇਸਦੀ ਵਰਤੋਂ ਲਈ ਸਬੰਧਤ ਲਿਖਤ ਤੋਂ ਪਹਿਲਾਂ {{ਰਾਊਂਡ_ਬੌਕਸ_ਟੌਪ}} ਲਿਖਿਆ ਜਾਂਦਾ ਹੈ ਅਤੇ ਲਿਖਤ ਤੋਂ ਬਾਦ {{ਰਾਊਂਡ_ਬੌਕਸ_ਬੌਟਮ}} ਫਰਮਾ ਵਰਤਿਆ ਜਾਂਦਾ ਹੈ ਜਿਸ ਵਿੱਚ ਰੰਗ ਆਦਿ ਪਹਿਲਾਂ ਹੀ ਸੈੱਟ ਕੀਤੇ ਮਿਲਦੇ ਹਨ। ਇਸਦੇ ਨਾਲ ਕੁੱਝ ਹੋਰ ਰੰਗਾਂ ਵਿੱਚ ਸੈੱਟ ਕੀਤੇ ਬੌਕਸ ਵਰਤਣ ਲਈ {{ਰਾਊਂਡ_ਬੌਕਸ_ਟੌਪ|theme=2}} ਆਦਿ ਦੀ ਵਰਤੋ ਵੀ ਕੀਤੀ ਜਾ ਸਕਦੀ ਹੈ।
ਕੋਲੈਪਸ ਟੂਲ
editਇਸ ਟੂਲ ਦੀ ਵਰਤੋਂ ਲਿਖਤ ਨੂੰ ਛੁਪਾਉਣ/ਦਿਖਾਉਣ ਲਈ ਕੀਤੀ ਲਿਖਤ ਤੋਂ ਪਹਿਲਾਂ {{ਕੋਲੈਪਸ_ਟੌਪ}} ਫਰਮਾ ਵਰਤ ਕੇ ਅਤੇ ਲਿਖਤ ਤੋਂ ਬਾਦ {{ਕੋਲੈਪਸ_ਬੌਟਮ}} ਵਰਤ ਕੇ ਕੀਤਾ ਜਾਂਦਾ ਹੈ। ਅਜਿਹੀ ਲਿਖਤ ਨੂੰ ਦਿਖਾਉਣ ਤੇ ਛੁਪਾਉਣ ਲਈ {{ਕੋਲੈਪਸ_ਟੌਪ|(Click to show)}} ਬਟਣ ਪ੍ਰਾਪਤ ਕੀਤਾ ਜਾ ਸਕਦਾ ਹੈ, ਜਿਸ ਨੂੰ ਜੇਕਰ ਹੋਰ ਰੰਗ ਬਿਰੰਗੇ ਰੂਪ ਵਿੱਚ ਦਿਖਾਉਣਾ ਹੋਵੇ ਤਾਂ ਹੋਰ ਅਡਵਾਂਸ ਕੋਡਿੰਗ ਦੇ ਰੂਪ ਵਿੱਚ {ਕੋਲੈਪਸ_ਟੌਪ|''ਹੋਰ ਪੜੋ ..|bg=#1060b0}} ਅਦਿ ਦੀ ਵਰਤੋ ਵੀ ਕੀਤੀ ਜਾ ਸਕਦੀ ਹੈ, ਜਿਸ ਨਾਲ ਪਾਠਕਾਂ ਨੂੰ “ਹੋਰ ਪੜੋ” ਸ਼ਬਦ ਦੇ ਇਸ਼ਾਰੇ ਨਾਲ ਸਮਝਾਇਆ ਜਾਂਦਾ ਹੈ ਕਿ ਹੋਰ ਪੜਨ ਲਈ ਇੱਥੇ ਕਲਿੱਕ ਕਰੋ । ਧਿਆਨ ਰਹੇ ਕਿ ਇਸੇ ਉੱਤੇ ਕਲਿੱਕ ਕਰਨ ਤੇ ਲਿਖਤ ਛੁਪ ਵੀ ਜਾਂਦੀ ਹੈ।
ਸਪੈਨ ਟੂਲ
editਇਹ ਟੂਲ ਵੀ ਡਿਵ ਟੂਲ ਵਾਂਗ ਹੀ ਵਰਤਿਆ ਜਾਂਦਾ ਹੈ ਜੋ ਕੁੱਝ ਲਿਖਤਾਂ ਨੂੰ ਡਿਜਾਈਨ ਦੇਣ ਲਈ ਵਰਤਿਆ ਜਾਂਦਾ ਹੈ ਜਿਸਦੇ ਲਈ ਡਿਜਾਈਨ ਅਧੀਨ ਲਿਖਤ ਦੇ ਸ਼ੁਰੂ ਵਿੱਚ <span style="color:orange"> ਆਦਿ ਕੋਡ ਲਿਖਿਆ ਜਾਂਦਾ ਹੈ ਅਤੇ ਲਿਖਤ ਤੋਂ ਬਾਦ ਇਸ ਕੋਡ ਨੂੰ ਬੰਦ ਕਰਨ ਲਈ </span> ਦੀ ਵਰਤੋ ਕੀਤੀ ਜਾਂਦੀ ਹੈ।
ਨੇਵੀਗੇਸ਼ਨ ਬਾਰ ਟੂਲ
editਇਹ ਟੂਲ ਕਿਸੇ ਪੰਨੇ ਦੇ ਹੋਰ ਉੱਪ-ਪੰਨਿਆਂ ਨੂੰ ਵੱਖਰੇ ਵੱਖਰੇ ਲਿੰਕਾਂ ਨਾਲ ਕਲਿੱਕ ਹੋਣ ਲਈ ਨੂੰ ਉੱਪਰਲੇ ਪਾਸੇ ਬਟਣਾਂ ਦੇ ਰੂਪ ਵਿੱਚ ਲਿਖਣ ਲਈ ਵਰਤਿਆ ਜਾਂਦਾ ਹੈ। ਇਸਦਾ ਇੱਕ ਨਮੂਨਾ ਇਸਤਰਾਂ ਹੈ;
{| width="100%" style="border-bottom:3px double #999; border-top:3px double #999"
|style="border-right: 1px solid black" align="center"| [[ਪਹਿਲਾ ਉੱਪ-ਸਫ਼ਾ ਟਾਈਟਲ|ਬਟਣ ਨਾਮ]]
|style="border-right: 1px solid black" align="center"| [[ਦੂਜਾ ਉੱਪ-ਸਫ਼ਾ ਟਾਈਟਲ ਜਾਂ ਲਿੰਕ ਆਦਿ|ਬਟਣ ਨਾਮ]]
|style="border-right: 1px solid black" align="center"| [[ਤੀਜਾ ਉੱਪ-ਸਫ਼ਾ ਟਾਈਟਲ ਜਾਂ ਲਿੰਕ|ਬਟਣ ਨਾਮ]]
| align="center"| [[ਆਖਰੀ ਉੱਪ-ਸਫ਼ਾ ਟਾਈਟਲ ਜਾਂ ਲਿੰਕ|ਬਟਣ ਨਾਮ]]
|}
ਫੋਟੋ ਟੂਲ
editਵਿਕੀਵਰਸਟੀ ਉੱਤੇ ਆਮਤੌਰ ਤੇ ਫੋਟੋ/ਵੀਡੀਓ ਆਦਿ ਨੂੰ ਕਾਮਨਜ਼ (https://commons.wikimedia.org/wiki/%E0%A8%AE%E0%A9%81%E0%A9%B1%E0%A8%96_%E0%A8%B8%E0%A8%AB%E0%A8%BC%E0%A8%BE) ਉੱਤੇ ਅਪਲੋਡ ਕਰਕੇ ਪਾਇਆ ਜਾਂਦਾ ਹੈ ਜਿਸ ਵਿੱਚ ਅਪਲੋਡ ਕਰਨ ਦਾ ਤਰੀਕਾ ਨਾਲ ਦੀ ਨਾਲ ਸਮਝਾਇਆ ਗਿਆ ਹੁੰਦਾ ਹੈ। ਉੱਥੇ ਫੋਟੋ ਆਦਿ ਦੇ ਨਾਲ ਕੈਪਸ਼ਨ ਨਾਲ ਹੀ ਲਿਖਿਆ ਜਾ ਸਕਦਾ ਹੈ ਜੋ ਫੋਟੋ ਵਿੱਚ ਦਿਖਾਈ ਜਾਣ ਵਾਲੀ ਚੀਜ਼ ਦਾ ਸੰਖੇਪ ਵੇਰਵਾ ਹੁੰਦਾ ਹੈ, ਜਾਂ ਫੇਰ ਕਿਸੇ ਖਾਸ ਲੇਖ ਨਾਲ ਸਬੰਧਤ ਅਲੱਗ ਤੋਂ ਕੈਪਸ਼ਨ ਨੂੰ ਲਿਖਿਆ ਜਾ ਸਕਦਾ ਹੈ।
ਟਰਾਂਸਕਲੂਜ਼ਨ ਟੂਲ
editਇਹ ਟੂਲ ਕਿਸੇ ਪੰਨੇ ਦੀ ਸਮੱਗਰੀ ਨੂੰ ਕਿਸੇ ਹੋਰ ਪੰਨੇ ਤੋਂ ਚੁੱਕ ਕੇ ਦਿਖਾਉਣ ਲਈ ਵਰਤਿਆ ਜਾਂਦਾ ਹੈ। ਇਸਦੀ ਵਰਤੋਂ ਕਰਨ ਲਈ ਇਸ ਕੋਡ ਨਾਲ ਟਰਾਂਸਕਲੂਜ਼ਨ ਕੀਤੀ ਜਾ ਸਕਦੀ ਹੈ;
{{ਬੌਕਸ_ਟਰਾਂਸਕਲੂਡ|ਸਮੱਗਰੀ ਵਾਲਾ ਸਫ਼ਾ|ਬੌਕਸ ਟਾਈਟਲ}}
ਇਸ ਕੋਡ ਨਾਲ ਸਮੱਗਰੀ ਵਾਲਾ ਸਫ਼ਾ ਇੱਕ ਅਲੱਗ ਨਵੇਂ ਪੰਨੇ ਦੇ ਤੌਰ ਤੇ ਤਿਆਰ ਕੀਰਾ ਜਾ ਸਕਦਾ ਹੈ ਅਤੇ ਜਿਸ ਪੰਨੇ ਉੱਤੇ ਟਰਾਂਸਕਲੂਜ਼ਨ ਕੀਤੀ ਗਈ ਹੋਵੇ ਉੱਥੇ ਇੱਕ ਬੌਕਸ ਦੇ ਅੰਦਰ ਇਹ ਸਮੱਗਰੀ ਦਿਸਣ ਲੱਗ ਜਾਂਦੀ ਹੈ। ਉੱਪ-ਪੰਨੇ ਦਾ ਟਾਈਟਲ ਮੁੱਖ ਪੰਨੇ ਦੇ ਟਾਈਟਲ ਤੋਂ ਬਾਦ / ਟੈਬ ਨਾਲ ਬਣ ਜਾਂਦਾ ਹੈ, ਪਰ ਧਿਆਨ ਰਹੇ ਕਿ ਇੱਕ ਬੌਕਸ ਦੇ ਅੰਦਰ ਦੂਜੇ ਬੌਕਸ ਨੂੰ ਟਰਾਂਸਕਲੂਡ ਕਰਨ ਲਈ ਇਹੀ ਕੋਡ ਦੁਬਾਰਾ ਨਹੀਂ ਵਰਤਿਆ ਜਾ ਸਕਦਾ ਨਹੀਂ ਤਾਂ ਇਹ ਲੂਪ ਬਣਾ ਕੇ ਰੁਕ ਜਾਏਗਾ, ਇਸਦੇ ਅੰਦਰ ਕੋਈ ਹੋਰ ਡੱਬਾ ਕਿਸੇ ਤੀਜੇ ਪੰਨੇ ਤੋਂ ਸਮੱਗਰੀ ਚੁੱਕਣ ਲਈ ਦੂਜਾ ਕੋਡ
{{ਬੌਕਸ_ਟਰਾਂਸਕਲੂਡ_2|ਸਮੱਗਰੀ ਵਾਲਾ ਕੋਈ ਹੋਰ ਪੰਨਾ|ਬੌਕਸ ਟਾਈਟਲ}}
ਵਰਤਿਆ ਜਾ ਸਕਦਾ ਹੈ ਤੇ ਜੇਕਰ ਹੋਰ ਕੋਡਿੰਗ ਵਾਲੇ ਹੋਰ ਅੱਗੇ {{ਬੌਕਸ ਟਰਾਂਸਕਲੂਡ 3}} ਆਦਿ ਦੀ ਜਰੂਰਤ ਪਵੇ ਤਾਂ ਬੌਕਸ ਟਰਾਂਸਕਲੂਡ ਵਾਲੇ ਫਰਮੇ ਦੇ ਸੋਰਸ ਸਫ਼ੇ ਤੋਂ ਕਾਪੀ ਪੇਸਟ ਕਰਕੇ ਇਸੇ ਤਰਾਂ ਦੇ ਹੋਰ ਫਰਮੇ ਤਿਆਰ ਕੀਤੇ ਜਾ ਸਕਦੇ ਹਨ ਜਿਹਨਾਂ ਦੇ ਰੰਗ ਆਦਿ ਅਲੱਗ ਤੋਂ ਹੈੱਡਰ/ਫੁਟਰ ਦੇ ਰੂਪ ਵਿੱਚ ਮਨਮਰਜੀ ਨਾਲ ਸੈੱਟ ਕੀਤੇ ਜਾ ਸਕਦੇ ਹਨ। ਹਰੇਕ ਉੱਪ-ਪੰਨਾ ਅਪਣੇ ਮੂਲ ਪੰਨੇ ਦੇ ਟਾਈਟਲ ਦੇ ਪਿੱਛੇ / ਟੈਬ ਤੋਂ ਬਾਦ ਅਪਣੇ ਆਪ ਲਿਖਿਆ ਜਾਂਦਾ ਹੈ
ਫਾਟਕ ਟੂਲ
editਕਿਸੇ ਵਿਸ਼ੇ ਦਾ ਫਾਟਕ ਬਣਾਉਣ ਲਈ ਸਰਚ ਬੌਕਸ ਵਿੱਚ ਫਾਟਕ:ਸਬੰਧਤ ਵਿਸ਼ਾ ਲਿਖ ਕੇ ਸਰਚ ਕਰਨ ਤੇ ਨਵਾਂ ਪੇਜ ਫਾਟਕ ਪੰਨੇ ਉੱਤੇ ਜਾ ਕੇ ਖੁੱਲੇਗਾ ਜਿਸਦੇ ਅੰਦਰ {{subst:ਬੌਕਸ_ਪੋਰਟਲ_ਸਕੈਲਟਨ}} ਜਾਂ {{subst:box portal skeleton}} ਲਿਖ ਕੇ ਇਸ ਟੂਲ ਦੇ ਸਹਾਰੇ ਹੋਰ ਅੱਗੇ ਬਣਨ ਵਾਲ਼ੇ ਲਿੰਕਾਂ ਤੋਂ ਫਾਟਕ ਦੀ ਰਚਨਾ ਕੀਤੀ ਜਾ ਸਕਦੀ ਹੈ।
ਟੇਬਲ ਟੂਲ
editਇਸ ਟੂਲ ਦੀ ਵਰਤੋਂ ਨਾਲ ਅਲੱਗ ਅਲੱਗ ਕਿਸਮ ਦੀਆਂ ਸਾਰਣੀਆਂ ਤਿਆਰ ਕੀਤੀਆਂ ਜਾ ਸਕਦੀਆਂ ਹਨ, ਜਿਸਦਾ ਇੱਕ ਨਮੂਨਾ ਇਸ ਤਰਾਂ ਹੈ;
{| class="wikitable"
|-
! ਸਿਰਲੇਖ ਸ਼ਬਦ !! ਸਿਰਲੇਖ ਸ਼ਬਦ !! ਸਿਰਲੇਖ ਸ਼ਬਦ
|-
| ਉਦਾਹਰਨ || ਉਦਾਹਰਨ || ਉਦਾਹਰਨ
|-
| ਉਦਾਹਰਨ || ਉਦਾਹਰਨ || ਉਦਾਹਰਨ
|-
| ਉਦਾਹਰਨ || ਉਦਾਹਰਨ || ਉਦਾਹਰਨ
|-
| ਉਦਾਹਰਨ || ਉਦਾਹਰਨ || ਉਦਾਹਰਨ
|}